Riddles Punjabi | ਪੰਜਾਬੀ ਬੁਜਰਤਾਂ
1. ਬੁਝਾਰਤ – ਖੰਭ ਨਹੀਂ ਪਰ ਉੱਡਦਾ ਹੈ ਨਾ ਹੱਡੀਆਂ ਨਾ ਮਾਸ ਬੰਦੇ ਚੁੱਕ ਕੇ ਉੱਡ ਜਾਂਦਾ ਹੈ ਹੋਵੇ ਨਾ ਕਦੇ ਉਦਾਸ? 2. ਬੁਝਾਰਤ – ਬੱਚਾ ਇੱਕ ਨਾ ਜਾਂਦਾ ਸਕੂਲ ਨਾ ਕੋਈ ਪੜ੍ਹੇ ਕਿਤਾਬ ਜਦ ਕਰਦਾ ਹੈ _ ਹਿਸਾਬ ‘ਕੱਲਾ-‘ਕੱਲਾ ਦਿੰਦਾ ਸਹੀ ਜਵਾਬ? 3. ਬੁਝਾਰਤ – ਉਹ ਕਿਹੜਾ ਫਲ ਹੈ ਜਿਹੜਾ ਅਸੀਂ ਖਾਹ ਨਹੀਂ ਸਕਦੇ? 4. ਬੁਝਾਰਤ -ਹੇਠਾਂ ਕਾਠ ਉੱਪਰ ਕਾਠ ਵਿੱਚ ਬੈਠਾ ਜਗਨ ਨਾਥ? 5. ਬੁਝਾਰਤ – ਸਭ ਤੋਂ ਪਹਿਲਾਂ ਮੇਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂਹ ਕੇ ਬਾਪੂ ਜੰਮਿਆ ਪਿਛੋਂ ਸਾਡੀ ਮਾਈ? 6. ਬੁਝਾਰਤ – ਆਲਾ ਕੌਡੀਆ ਵਾਲਾ, ਵਿਚ ਮੇਰੀ ਭੂਟੋ ਨੱਚਦੀ ? 7. ਬੁਝਾਰਤ – ਕਾਲਾ ਹੈ ਪਰ ਕਾਗ ਨਹੀਂ, ਲੰਮਾ ਹੈ ਪਰ ਨਾਗ ਨਹੀਂ ? 8. ਬੁਝਾਰਤ – 80 dhiyan 20 jawai 5 deor ek bharjayi 9. ਗੁਠਲੀ, ਨਾ ਬੀਜ ਦੇਖਿਆ ਹਰ ਮੌਸਮ ਵਿੱਚ ਵਿਕਦਾ ਦੇਖਿਆ। 10. ਥਾਲ ਭਰਿਆ ਮੋਤੀਆਂ ਦਾ ਸਭ ਦੇ ਸਿਰ ‘ਤੇ ਉਲਟਾ ਧਰਿਆ ਹਨੇਰੀ ਚੱਲੇ ਪਾਣੀ ਚੱਲੇ ਮੋਤੀ ਫਿਰ ਨਾ ਡਿੱਗਣ ਥੱਲੇ। 11. ਕੜੀ ਚਿੱਟੀ ਪੂਛ ਹਿਲਾਵੇ। ਦਮੜੀ ਦਮੜੀ ਨੂੰ ਮਿਲ ਜਾਵੇ – 12. ਬੋਲੇ ਨਾ ਬੁਲਾਵੇ ਬਿਨ ਪੌੜੀ ਅਸਮਾਨੇ ਚੜ੍ਹ ਜਾਵੇ।- 13. ਲਾਲ ਗਊ ਲੱਕੜ ਖਾਵੇ ਪਾਣੀ ਪੀਵੇ ਮਰ ਜਾਵੇ। – 14. ਹਰੀ ਡੱਬੀ ਪੀਲਾ ਮਕਾਨ ਉਸ ਵਿੱਚ ਬੈਠਾ ਰੁਲਦੂ ਰਾਮ। 15. ਦਿਨ ਵਿੱਚ ਸੌਂਵੇ, ਰਾਤ ਨੂੰ ਰੋਵੇ ਜਿੰਨਾ ਰੋਵੇ ਉਨਾ ਹੀ ਖੋਵੇ। 1. ਜਵਾਬ – ਹਵਾਈ ਜਹਾਜ਼ ! 2. ਜਵਾਬ – ਕੈਲਕੁਲੇਟਰ ! 3. ਜਵਾਬ – ਰਾਸ਼ੀਫਲ ! ...